ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।
ਜਿੱਥੇ ਸਾਰੇ ਸ਼ਿਕਵੇ ਮਿੱਟ ਜਾਂਦੇ
ਨਹੀਂ ਕੋਈ ਸ਼ਿਕਾਇਤ ਰਹਿੰਦੀ ਏ,
ਕੁਦਰਤ ਦੇ ਖਿਲਰੇ ਮੋਤੀਆਂ ਦਾ ਅੱਜ ਰੁੱਗ ਭਰੀਏ
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।
ਕੁਦਰਤ ਵਿੱਚ ਓਹੀ ਵਸਦਾ ਹੈ
ਹਰ ਸ਼ੈਅ ਤੇ ਉਸਦਾ ਡੇਰਾ ਹੈ,
ਜਿੱਥੇ ਪਰਮਾਨੰਦ ਦੀ ਗੱਲ ਹੋਵੇ ਉਸ ਥਾਂ ਤੇ ਜਾ ਮਰੀਏ
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।
ਮੇਰਾ ਮੇਰਾ ਕਰਦੇ ਅਸੀ ਦੁਨੀਆ ਘੁੰਮ ਲਈ
ਦਿਲ ਨੂੰ ਸੁਕੂਨ ਤਾਂ ਵਿਰਦੀ ਆਇਆ ਨਹੀਂ,
ਹੁਣ "ਤੇਰਾ ਤੇਰਾ" ਕਰਦੇ ਆਪਣੇ ਅੰਦਰ ਵੜੀਏ
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।।