Tuesday, February 17, 2015
ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ
ਮੰਦਾ ਮੂੰਹ ਚੋ ਬੋਲ ਜੇ ਨਿਕਲੇ ਟੋਕਦੀਆਂ,
ਚੰਗੀ ਮਾੜੀ ਥਾਂ ਤੋ ਮਾਵਾਂ ਰੋਕਦੀਆਂ,
ਮੁਫਤ 'ਚ ਐਡੀਆਂ ਨੇਕ ਸਲਾਹਾਂ ਲੱਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ
ਪੁੱਤਰ ਭਾਵੇ ਲੱਖ ਜਹਾਨ ਤੋ ਮੰਦੇ ਨੇ,
ਮਾਵਾਂ ਆਖਣ ਸਾਰੇ ਜੱਗ ਤੋ ਚੰਗੇ ਨੇ,
ਹੋਰ ਕਿਸੇ ਤੋ ਇੰਜ ਵਫਾਵਾਂ ਲਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ
ਮਾਂ ਦੇ ਵਰਗਾ ਕੀਹਨੇ ਦਰਦ ਵੰਡਾਉਣਾਂ ਏ,
ਐਵੇ ਬੂਹਾ ਖੜਕਿਆ ਕੀਹਨੇ ਆਉਣਾਂ ਏ,
ਐਵੇ ਰੌਲਾ ਪਾ ਨਾ ਕਾਵਾਂ ਲੱਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ
ਕੰਮ ਇਕ ਦੋਸਤਾ ਆਖਾਂ ਤੈਨੂੰ ਕਰ ਜਾਵੀ,
ਮਾਂ ਦੇ ਮਰਨ ਤੋ ਪਹਿਲਾਂ ਪਹਿਲਾਂ ਮਰ ਜਾਵੀ,
ਮੁੜਕੇ ਜੱਗ ਤੇ ਮਰਨ ਨੂੰ ਥਾਵਾਂ ਲੱਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ
ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆਂ ਨਹੀ..
Subscribe to:
Posts (Atom)