Pages

Wednesday, July 20, 2016

ਐਸੀ ਖਿੱਚ ਪਈ ਵੇ ਤੇਰੀ

ਐਸੀ ਖਿੱਚ  ਪਈ ਵੇ ਤੇਰੀ
ਤਨ ਮਨ  ਹਰਿਆ ਹੋਇਆ  ।
ਸਾਰੇ ਹੰਝੂ  ਮੋੱਤੀ ਬਣ  ਗਏ
ਜਿੰਨਾ  ਵੀ ਮੈਂ ਰੋਇਆ  ।
ਜਿੰਦਗੀ ਦਾ ਮੈਂ ਅੰਮ੍ਰਿਤ  ਲੱਭਾ
ਦਾਗੀ  ਪੱਲੂ  ਧੋਇਆ  ।
ਤੂੰ  ਅੱਤੇ  ਮੈਂ ਰਲ ਕੇ ਬੈਠੇ
ਮੰਨ ਵਿੱਚ ਮੰਨ ਪਰੋਇਆ ।
ਰਾਹਾਂ ਨੇ ਖੁਦ ਲੇਖਾ ਕੀੱਤਾ
ਕਿੱਥੇ ਕਿੰਨਾ  ਖਲੋਇਆ  ।
ਅੱਜ  ਦੁਬਿੱਧਾ  ਖੁਦ ਪਈ ਦੱਸੇ
ਕੀ ਮੈਂ ਅਜਤਕ ਖੋਇਆ ।
ਰੋਜ਼ਨਾਮਾਂ ਜਿੰਦਗੀ ਦਾ ਲਿਖਿਆ
ਹਰ ਅੱਖਰ ਦੁੱਧੀ  ਧੋਇਆ ।
ਇਕ ਇਕ ਅੱਖਰ ਸਮੇਂ ਨੇ ਪੜਿਆ
ਸ਼ਰਮਸਾਰ ਉਹ  ਹੋਇਆ ।
ਹਰ ਦਿੱਸ਼ਾ ਹੁਣ  ਤੇਰੇ  ਵਰਗੀ 
ਐਸਾ ਸੱਚ ਸੰਜੋਇਆ ।