ਰਾਹਾਂ ਉਤੇ ਧੂੜ ਪਈ ਉੱਡੇ
ਵਿੱਚ ਦਰਵਾਜ਼ੇ ਮੈਂ ਖੜੀ ਹਾ
ਰੀਝ ਲਾਕੇ ਦੇਖ ਰਹੀਂ ਹਾਂ
ਖਾਬਾਂ ਦੇ ਨਾਲ ਖੇਡ ਰਹੀਂ ਹਾਂ ।
ਪਿੱਛੇ ਮੁੜਕੇ ਵਿਹੜਾ ਤੱਕਾਂ
ਚੁੱਪ ਦੇ ਰੁਖ ਦੀ ਛਾਂ ਹੈ ਗੂੜੀ
ਟੁੱਟੇ ਵਾਣ ਦੀ ਮੰਜੀ ਡਾਹ ਕੇ
ਸਮੇਂ ਨੂੰ ਸੁੱਤਾ ਦੇਖ ਰਹੀਂ ਹਾਂ ।