ਕੋਈ ਕਿਸੇ ਦੀ ਪ੍ਰਸ਼ੰਸਾ ਕਰ ਰਿਹਾ ਹੋਵੇ ਤਾਂ ਅਸੀਂ ਬੜੇ ਵਿਖਾਧ ਨਾਲ ਭਰ ਜਾਂਦੇ ਹੋ। ਪ੍ਰਸੰਸਾ ਸੁਣਨ ਵਿੱਚ ਸਾਨੂੰ ਆਨੰਦ ਨਹੀਂ ਆਉਂਦਾ, ਨਿੰਦਿਆ ਸੁਣਨ ਵਿਚ ਆਨੰਦ ਆਉਂਦਾ ਹੈ।
ਕਿਉਂ?....
ਕਿਉਂਕਿ ਜਦ ਵੀ ਅਸੀਂ ਕਿਸੇ ਦੀ ਨਿੰਦਿਆ ਸੁਣਦੇ ਹਾਂ ਸਾਡੇ ਹੰਕਾਰ ਨੂੰ ਲੱਗਦਾ ਹੈ, ਅਸੀਂ ਬਿਹਤਰ ਹੋ। ਇਸ ਤੋਂ ਇਹ ਵੀ ਸਿੱਧ ਹੋ ਗਿਆ ਕਿ ਅਸੀਂ ਇਸ ਤੋਂ ਵੀ ਬਿਹਤਰ ਹਾ।
ਜਦ ਅਸੀਂ ਕਿਸੇ ਦੀ ਪ੍ਰਸੰਸਾ ਸੁਣਦੇ ਹੋ ਤਾਂ ਸਾਨੂੰ ਬੜੀ ਪੀੜ ਹੁੰਦੀ ਹੈ , ਕੀ ਕੋਈ ਸਾਡੇ ਤੋਂ ਬਿਹਤਰ ਹੈ ਅਤੇ ਅਜਿਹਾ ਕਿਤੇ ਹੋ ਸਕਦਾ ਹੈ? ਕਿ ਕੋਈ ਸਾਡੇ ਤੋਂ ਬਿਹਤਰ ਹੋਵੇ? ਇਸ ਲਈ ਨਿੰਦਿਆ ਨੂੰ ਅਸੀਂ ਬਿਨਾਂ ਵਿਵਾਦ ਦੇ ਸਵੀਕਾਰ ਕਰ ਲੈਂਦੇ ਹੋ।
ਕੋਈ ਕਹੇ ਫਲਾਣਾ ਆਦਮੀ ਪਾਪੀ ਹੈ, ਤਾਂ ਅਸੀਂ ਕਦੇ ਨਹੀਂ ਪੁਛਦੇ ਕੀ ਕੋਈ ਕਾਰਨ, ਕੋਈ ਸਬੂਤ? ਕੋਈ ਨਹੀਂ ਪੁੱਛਦਾ ਕਿ ਕੋਈ ਸਬੂਤ ਹੈ। ਬਸ ਅਸੀਂ ਜਾ ਕੇ ਦੂਜੇ ਨੂੰ ਖ਼ਬਰ ਕਰ ਦਿੰਦੇ ਹੋ। ਏਨਾ ਹੀ ਨਹੀ ਅਸੀਂ ਉਸ ਵਿਚ ਕਾਫੀ ਕੁਝ ਜੋੜਦੇ ਵੀ ਹੋ। ਜਿੰਨਾ ਅਸੀਂ ਜਾਣਦੇ ਹਾਂ ਉਸ ਤੋਂ ਜ਼ਿਆਦਾ ਅਸੀਂ ਕਹਿੰਦੇ ਹਾਂ।
ਐਪਰ ਕੋਈ ਜੇ ਕਹੇ ਕਿ ਫਲਾਣਾ ਆਦਮੀ ਮਹਾਤਮਾ ਹੈ ਤਾਂ ਅਸੀਂ ਹਜ਼ਾਰਾਂ ਸਵਾਲ ਉਠਾਉਂਦੇ ਹਾ, ਅਤੇ ਫਿਰ ਵੀ ਅੰਦਰ ਸ਼ੱਕ ਬਣਿਆ ਰਹਿੰਦਾ ਹੈ ਕਿਤੇ ਨਾ ਕਿਤੇ ਭੁੱਲ ਹੋ ਰਹੀ ਹੋਵੇਗੀ?
ਸਾਡੀ ਨਜ਼ਰ ਵਿਚ ਸਾਰੇ ਹੀ ਪਾਪੀ ਹਨ ਅਤੇ ਜੇ ਕੋਈ ਮਹਾਤਮਾ ਸਮਝਿਆ ਜਾ ਰਿਹਾ ਹੈ ਤਾਂ ਲੁਕਿਆ ਹੋਇਆ ਪਾਪੀ ਹੈ। ਅਜੇ ਪੋਲ ਪੱਟੀ ਖੁੱਲ੍ਹੀ ਨਹੀਂ ਹੈ ।
ਇਸ ਲਈ ਅੱਜ ਨਹੀਂ ਕੱਲ੍ਹ ਖੁੱਲ੍ਹ ਜਾਏਗੀ। ਤਦ ਪਤਾ ਲੱਗ ਜਾਏਗਾ ਦੁਨੀਆ ਨੂੰ।
ਲੇਕਿਨ ਸਭ ਪਾਪੀ ਹਨ, ਇਹ ਸਾਡਾ ਮੰਨਿਆ ਹੋਇਆ ਸੱਚ ਹੈ, ਕਿਉਂਕਿ ਇਹ ਇਕ ਤਰਕੀਬ ਹੈ , ਜਿਸ ਨਾਲ ਸਾਡਾ ਹੰਕਾਰ ਭਰਦਾ ਹੈ। ਸਭ ਨੂੰ ਛੋਟਾ ਕਰੋ ਸਭ ਨੂੰ ਬੁਰੇ ਕਰੋ ਤਾਂ ਸਾਨੂੰ ਚੰਗਾ ਲੱਗਦਾ ਹੈ ,ਚੰਗੇ ਲੋਕ ਚਾਰ ਚੁਫੇਰੇ ਤਾਂ ਸਾਨੂੰ ਪੀੜ ਹੁੰਦੀ ਹੈ।