Pages

Tuesday, September 10, 2024

ਹਰਿਮੰਦਰ ...

ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
ਸੂਲਾਂ ਵਾਂਗੂੰ ਚੁਬਿਆ ਮੈਨੂੰ, ਚੌਕੀਦਾਰ ਹਰਿਮੰਦਰ ਦਾ।

ਸੱਭੇ ਸੋਚਾਂ, ਸੱਭੇ ਸਧਰਾਂ, ਵੇਖ ਕੇ ਮਿੱਟੀ ਹੋਈਆਂ ਨੇ
ਏਥੇ ਵੀ ਸਰਕਾਰਾਂ ਹੱਥ ਏ, ਕਾਰੋਬਾਰ ਹਰਿਮੰਦਰ ਦਾ।

ਸਵੇਰ ਤੋਂ ਲੈਕੇ ਸ਼ਾਮਾ ਤੀਕਰ ਟੁੱਕਰ ਪੂਰਾ ਹੁੰਦਾ ਨਈਂ
ਵਿਰਦੀ ਜੀ ਮੈ ਕਿੰਝ ਖਰੀਦਾਂ, ਜਾ ਕੇ ਹਾਰ ਹਰਿਮੰਦਰ ਦਾ।

No comments: