ਚਾਹੇ ਲੋਕੀ ਮਾਰਨ ਪੱਥਰ ਸਹਿਣਾ ਚਾਹੁੰਦਾ ਹਾਂ
ਦੁਨੀਆਂ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ ।
ਮੰਦਰ ਮਸਜਿਦ ਦੇ ਇਹ ਝਗੜੇ ਕੌਣ ਮੁਕਾਉਗਾ
ਸਬ ਦੇ ਅੰਦਰ ਬੈਠੇ ਰੱਬ ਨੂੰ ਕੌਣ ਬੁਲਾਉਗਾ ।
ਮਨ ਤੇ ਰਖਿਆ ਭਾਰ ਤੁਹਾਡੇ ਲਾਉਣਾ ਚਾਹੁੰਦਾ ਹਾਂ
ਦੁਨੀਆ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ ।
ਮਨ ਮੰਦਰ ਨੂੰ ਭੁੱਲਕੇ ਵੀ ਨਾ ਕਦੇ ਮੈਲਾ ਕਰੀਏ ਜੀ
ਪ੍ਰੇਮ ਵਾਲੀ ਗਲੀ ਦੇ ਵਿੱਚ ਸੀਸ ਤਲੀ ਤੇ ਧਰੀਏ ਜੀ।
ਪਿਆਰ ਮੁਹੱਬਤ ਨਾਲ ਤੁਹਾਡੇ ਰਹਿਣਾ ਚਾਹੁੰਦਾ ਹਾਂ
ਦੁਨੀਆ ਦੇ ਲੋਕਾ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ।
ਪਾਠ ਪੂਜਾ ਕੀਰਤਨ ਤਾਂ ਅਸੀਂ ਰੋਜ ਕਰਦੇ ਹਾਂ
ਪ੍ਰੇਮ ਵਾਲਾ ਪਾਠ ਅਸੀਂ ਕਿਉ ਨਹੀਂ ਪੜ੍ਹਦੇ ਹਾਂ ।
ਇਸ ਗੱਲ ਦਾ ਜਵਾਬ 'ਵਿਰਦੀ' ਮੈਂ ਲੈਣਾ ਚਾਹੁੰਦਾ ਹਾਂ
ਦੁਨੀਆ ਦੇ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ ।
No comments:
Post a Comment