Pages

Wednesday, November 10, 2010

Story


ਉਪਰ ਵਿਖਾਇਆ ਗਿਆ ਵੀਡੀਓ ਇਕ ਗੁਰਦਵਾਰਾ ਸਾਹਿਬ ਦਾ ਹੈ ਜਿਸ ਵਿੱਚ ਤੁਸੀਂ ਲੋਕਾਂ ਦਾ (ਮਾਫ਼ ਕਾਰਨਾਂ ਸੰਗਤ ਦਾ) ਉਤਸ਼ਾਹ ਦੇਖ ਸਕਦੇ ਹੋ

ਕੁਝ ਸਮਾਂ ਪਿਹਲਾਂ 300 ਸਾਲਾਂ ਦਿਵਸ ਮਨਾਇਆ, ਭਾਰੀ ਗਿਣਤੀ ਵਿੱਚ ਲੋਕ (ਮਾਫ਼ ਕਰਨਾ ਸੰਗਤ) ਹਜੂਰ ਸਾਹਿਬ ਵਿਖੇ ਪੁਜੀ, ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ਸਿਖਾ ਨੂੰ ਇਹ ਹੁਕਮ ਦਿੱਤਾ ਸੀ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਇਸ ਦੇ ਲੜ ਲਗ ਕੇ ਤੁਸੀ ਪਰਮ ਪਿਤਾ ਪ੍ਰਮੇਸ਼ਵਰ ਨੂੰ ਪਾ ਸਕਦੇ ਹੋ

ਪਰ 300 ਸਾਲ ਦੇ ਵਿੱਚ ਕੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜ ਸਕੀ..! ਨਾ ਹੀ ਕਿਸੇ ਦੇ ਜੀਵਨ ਵਿੱਚ ਕੋਈ ਪ੍ਰੇਮ ਹੈ, ਨਾ ਹੀ ਕ੍ਰਾਂਤੀ ਹੈ, ਸਾਰੇ ਸਿੱਖ ਇਹ ਕਹਿ ਰਹੇ ਹਨ ਸਾਡਾ ਗੁਰੂ ਬਹੁਤ ਮਹਾਨ ਹੈ ਇਹ ਸਚ ਵੀ ਹੈ...! ਪਰ ਸਿੱਖ ਇਸ ਮਹਾਨ ਗੁਰੂ ਦੀ ਸਿਖਿਆ ਨੂੰ ਸ਼ਾਇਦ ਸਮਝ ਨਹੀ ਪਾ ਰਹੇ....! ਜਾਂ ਸਮਝਣਾ ਨਹੀ ਚਾਹੁੰਦੇ...!

ਜੇ ਕਰ ਗੁਰੂ ਜੀ ਦੀ ਬਾਣੀ ਨੂੰ ਸਮਝ ਕੇ ਉਸ ਤੇ ਅਮਲ ਕੀਤਾ ਹੁੰਦਾ ਤਾਂ ਕਿਸੇ ਨੂੰ ਦਸਣ ਦੀ ਲੋੜ ਨਹੀ ਸੀ ਪੈਣੀ ਕਿ ਗੁਰੂ ਗ੍ਰੰਥ ਜੀ ਮਹਾਨ ਹਨ, ਗੁਰੂ ਦੀ ਮਹਾਨਤਾ ਦਾ ਅੰਦਾਜਾ ਉਸ ਦੇ ਸਿੱਖਾ ਦੇ ਵਰਤਾਓ ਤੋ, ਉਹਨਾ ਦੇ ਜੀਵਨ ਦੀ ਕ੍ਰਾਂਤੀ ਤੋ, ਪ੍ਰੇਮ ਤੋ, ਸ਼ਾਂਤੀ ਤੋਂ ਓਹਨਾ ਦੀ ਪਵਿਤ੍ਰਤਾ ਤੋ ਸਿਹਜੇ ਹੀ ਲਗਾਇਆ ਜਾ ਸਕਦਾ ਸੀ..! ਜ਼ਰਾ ਸੋਚੋ.........!

No comments: