Pages

Sunday, February 13, 2011

ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ

ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ :- ਸਲਮਾ ਅੰਸਾਰੀ ਦੇ ਇਸ ਬਿਆਨ ਨਾਲ ਮੈਂ ਪੂਰਾ ਸਿਹਮਤ ਹਾਂ, ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਕਹਿਣ ਵਾਲੇ ਇਕ ਤੋ ਬਾਅਦ ਦੂਸਰੀ ਕੁੜੀ ਹੋ ਜਾਣ ਤੇ ਮੱਥੇ ਤੇ ਵੱਟ ਪਾ ਲੇਂਦੇ ਹਨ, ਤੇ ਸਾਰੀ ਉਮਰ ਉਸ ਨੂੰ ਬੇਗਾਨੀ ਹੈ, ਬੋਝ ਹੈ, ਦੇ ਤਾਹਨੇ ਮਿਹਣੇ ਸਿਹ੍ਣੇ ਪੇੰਦੇ ਹਨ, ਤੇ ਜੇ ਮੁੰਡਾ ਹੋਵੇ ਤਾਂ ਉਸ ਨੂੰ ਪਲਕਾਂ ਤੇ ਬਿਠਾ ਲਿਆ ਜਾਂਦਾ ਹੈ ਮੇਰਾ ਸ਼ੇਰ, ਮੇਰੀ ਸੱਜੀ ਬਾਹ, ਮੇਰਾ ਸਹਾਰਾ, ਕਹਿ ਕੇ ਬੁਲਾਇਆ ਜਾਂਦਾ ਹੈ, ਇਸ ਨਾਲੋ ਤਾਂ ਚੰਗਾ (ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦੇਣਾ ਚਾਹੀਦੈ):::::: ਸਨਿੰਦਰ
ਬੇਛੱਕ ਬਾਜੀ ਇਹ ਮੈ ਹਾਰ ਗਿਆ ਹਾਂ ,
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
...
ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ ਮੈਨੂੰ
ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ ।