Pages

Sunday, February 13, 2011

ਬੇਛੱਕ ਬਾਜੀ ਇਹ ਮੈ ਹਾਰ ਗਿਆ ਹਾਂ ,
ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
...
ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ ਮੈਨੂੰ
ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ ।

1 comment:

Anonymous said...

Kya baat hai