ਬਗੀਚੇ ਦੀ ਨਰਮ ਹਵਾ ਵਿੱਚ,
ਮੈਂ ਬੈਠਾ ਸੀ ਨਿਗਾਹ ਅੰਦਰ,
ਸਾਹਾਂ ਦੀਆਂ ਲਹਿਰਾਂ ਨੂੰ ਗਿਣਦਿਆਂ,
ਮਨ ਹੋ ਗਿਆ ਸੀ ਬਿਲਕੁਲ ਨਿਸ਼ਚਲ।
ਪੰਛੀ ਪਹਿਲਾਂ ਕਰਦੇ ਰਹੇ ਸ਼ੋਰ,
ਮਾਨੋ ਜਗਤ ਦੀ ਗੂੰਜ ਹੋਵੇ,
ਪਰ ਜਿਵੇਂ ਜਿਵੇਂ ਧਿਆਨ ਵਧਿਆ,
ਉਹ ਸੰਗੀਤ ਬਣੇ—ਰੱਬੀ ਰਾਗ।
ਉਹ ਪੰਛੀ ਨਹੀਂ, ਗਾਇਕ ਸਨ,
ਪਰਮਾਤਮਾ ਦੇ ਗੀਤ ਗਾਉਂਦੇ,
ਮੇਰੇ ਮਨ ਦੇ ਰਾਗ ਵਿੱਚ ਰਲਕੇ,
ਕੁਦਰਤ ਨੂੰ ਇੱਕ ਤਾਰ ਬਣਾਉਂਦੇ।
ਮਨ, ਸਾਹ, ਸੂਰਜ ਦੀ ਝਲਕ,
ਤੇ ਹਵਾ ਦੀ ਗੋਦ ‘ਚ ਵੱਸਦਾ ਰੱਬ,
ਇੱਕ ਪਲ ਵਿੱਚ ਸਭ ਕੁਝ ਹੋ ਗਿਆ,
ਵਿਰਦੀ, ਤੂੰ, ਤੇ ਉਹ—ਸਾਰੇ ਇੱਕ।
No comments:
Post a Comment