ਮੈ ਹਜ਼ਾਰ ਵੀ ਜੋੜੇ ਲੱਖ ਵੀ ਜੋੜੇ,
ਜੋੜ ਤਾਂ ਕਈ ਕਰੋੜ ਲਾਏ।
ਦੁਨੀਆ ਵਿੱਚ ਮੈਂ ਕਈ ਥਾਂ ਜੁੜ ਗਿਆ,
ਪਰ ਅੰਦਰੋਂ ਨਾਤੇ ਤੋੜ ਲਏ।
ਚਿਹਰੇ ਉਤੇ ਹੱਸਦੀਆਂ ਨਕਾਬਾਂ ਪਾਈਆਂ,
ਦਿਲ ਦੇ ਦਰਦ ਪਰ ਕਿਸੇ ਨੂੰ ਨਾਂ ਦੱਸੇ।
ਸਿਰਫ਼ ਰਸਮਾਂ ਲਈ ਨੀਹਾਂ ਬਣਾਈਆਂ,
ਅਸਲੀਅਤ ਵਿਚ ਮੇਰੇ ਆਪਣੇ ਵੀ ਰੁੱਸੇ।
ਜਿਸਮਾਂ ਦੇ ਮੇਲੇ ਲੱਗਦੇ ਰਹੇ,
ਪਰ ਰੂਹਾਂ ਨੇ ਖ਼ਾਮੋਸ਼ੀ ਵਿੱਚ ਰੋ ਲਿਆ।
ਬਾਹਰੋ ਜਿੱਤ ਦੇ ਝੰਡੇ ਗੱਡੇ,
ਅੰਦਰੋਂ ਆਪਣੇ ਆਪ ਨੂੰ ਵੀ ਖੋ ਲਿਆ।
ਸੱਚ ਦੇ ਰਾਹ ਤਕਦੀਆ ਰਹੀਆਂ ਅੱਖਾਂ,
ਝੂਠ ਦੀ ਧੁੰਦ ਚ ਰਾਹ ਭੁੱਲ ਗਏ।
ਆਪਣਿਆਂ ਦੀਆਂ ਉਮੀਦਾਂ ਦੇ ਭਾਰ ਹੇਠ,
ਮੇਰੇ ਆਪਣੇ ਸੁਪਨੇ ਰੁੱਲ ਗਏ।
ਕਦੇ ਦਿਲ ਨੇ ਚਾਹਤਾਂ ਦੀ ਰਸਮ ਲਿਖੀ,
ਕਦੇ ਹੌਸਲਿਆਂ ਨੂੰ ਵੀ ਹਾਰ ਮੰਨਣੀ ਪਈ।
ਬਾਹਰੋਂ ਕਸਮਾਂ ਤੇ ਵਾਅਦੇ ਬੁਣਦੇ ਰਹੇ,
ਅੰਦਰੋਂ ਸੱਚਾਈ ਨੂੰ ਹਾਰ ਸਹਿਣੀ ਪਈ।
ਹੁਣ ਨਾਤਿਆਂ ਦੀ ਗਿਣਤੀ ਨਾਂ ਕਰੀਂ,
ਨਾ ਹੀ ਮੇਲ ਦੀ ਆਸ ਵਿਖਾਈਂ ਵਿਰਦੀ।
ਜਿੱਥੇ ਦਿਲ ਦੀ ਖੁਸ਼ਬੂ ਨਾਂ ਮਿਲੇ,
ਉਥੇ "ਚੁੱਪ ਹੀ ਵਫ਼ਾ" ਬਣਾਈਂ ਵਿਰਦੀ।
No comments:
Post a Comment